ਜੋ ਰਾਜਿੰਦਰ ਕੌਰ ਢਿੱਲੋਂ ਦੇ ਘਰ ਆਇਆ, ਉਹ ਖਾਲੀ ਹੱਥ ਨਹੀਂ ਗਿਆ
ਸਵ: ਤੇਜਾ ਸਿੰਘ ਢਿੱਲੋਂ (ਸਾਬਕਾ ਸਿਹਤ ਤੇ ਉਦਯੋਗਿਕ ਮੰਤਰੀ) ਦੀ ਧਰਮਪਤਨੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਸੈਂਕੜੇ ਅੱਖਾਂ ਨਮ, ਪੁੱਤਰ ਦਲਜੀਤ ਸਿੰਘ ਢਿੱਲੋਂ ਤੋਂ ਸਾਰਿਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਕੀਤਾ
ਬਠਿੰਡਾ, 24 ਦਸੰਬਰ (। ) ਸਰਦਾਰਨੀ
ਰਜਿੰਦਰ ਕੌਰ ਢਿੱਲੋਂ (87) ਪਤਨੀ ਸਵੈ ਤੇਜਾ ਸਿੰਘ ਢਿੱਲੋਂ (ਸਾਬਕਾ ਸਿਹਤ ਤੇ ਉਦਯੋਗਿਕ ਮੰਤਰੀ) ਦੇ ਸ਼ਰਧਾਂਜਲੀ ਸਮਾਗਮ ਵਿੱਚ ਸੈਂਕੜੇ ਅੱਖਾਂ ਨਮ ਸਨ। ਉਨ੍ਹਾਂ ਲਈ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਭਾਈ ਲਾਲੋ ਜੀ, ਆਦਰਸ਼ ਨਗਰ ਵਿਖੇ ਇਕ ਸਾਦੇ ਸਮਾਗਮ ਵਿਚ ਸੰਪੰਨ ਹੋਏ | ਉਨ੍ਹਾਂ ਦੇ ਸਪੁੱਤਰ ਦਲਜੀਤ ਸਿੰਘ ਢਿੱਲੋਂ ਸਮੇਤ ਸ਼ਹਿਰ ਦੀਆਂ ਲਗਭਗ ਸਾਰੀਆਂ ਸਮਾਜਿਕ, ਧਾਰਮਿਕ, ਸਿਆਸੀ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਸਮਰਥਕ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਰਦਾਰਨੀ ਰਜਿੰਦਰ ਕੌਰ ਢਿੱਲੋਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦਲਜੀਤ ਢਿੱਲੋਂ ਦੇ ਪਰਿਵਾਰਕ ਮਿੱਤਰ ਐਡਵੋਕੇਟ ਡਾ: ਕੁਲਦੀਪ ਸਿੰਘ ਬੰਗੀ ਦਾ ਕਹਿਣਾ ਹੈ ਕਿ ਬੀਬੀ ਜੀ ਬਹੁਤ ਧਾਰਮਿਕ ਸਨ | ਓਹਨਾਂ ਦੇ ਘਰ ਆਉਣ ਵਾਲੇ ਖਾਲੀ ਹੱਥ ਵਾਪਸ ਨਹੀਂ ਆਏ। ਉਸ ਦੇ ਪੁੱਤਰ ਦਲਜੀਤ ਨੇ ਵੀ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚਲ ਰਹੇ ਨੇ। ਇਸ ਮੌਕੇ ਰਾਕੇਸ਼ ਗਰਗ ਐਕਸ ਚੇਅਰਮੈਨ, ਲਾਲੀ ਬਾਦਲ ਐਕਸ ਪੀਪੀਐਸਸੀ ਮੈਂਬਰ, ਅਜੀਤ ਇੰਦਰ ਸਿੰਘ ਮੋਫਰ, ਕਵਰਪਾਲ ਸਿੰਘ ਖੋਖਰ, ਸਤਿੰਦਰ ਸੱਤਾ ਲੁਧਿਆਣਾ ਪ੍ਰਧਾਨ ਪੰਜਾਬ ਲੋਕ ਕਾਂਗਰਸ ਆਦਿ ਨੇ ਪਾਠ ਦੇ ਭੋਗ ਵਿੱਚ ਸ਼ਿਰਕਤ ਕਰਦੇ ਦੁੱਖ ਸਾਂਝਾ ਕੀਤਾ।
ਫਾਈਲ ਫੋਟੋ
ਸਰਦਾਰਨੀ ਰਜਿੰਦਰ ਕੌਰ ਢਿੱਲੋਂ