ਬੀਬਾ ਪਰਮਪਾਲ ਮਲੂਕਾ ਦੀ ਚੋਣ ਮੁਹਿੰਮ ਨੂੰ ਮਿਲੀਆ ਵੱਡਾ ਹੁਲਾਰਾ ਅਨੇਕਾਂ ਪਰਿਵਾਰ ਹੋਏ ਭਾਜਪਾ ਚ ਸ਼ਾਮਿਲ
ਸਰੂਪ ਸਿੰਗਲਾ ਗੁਰਪ੍ਰੀਤ ਮਲੂਕਾ ਤੇ ਬਲਦੇਵ ਆਕਲੀਆ ਨੇ ਕੀਤਾ ਸਨਮਾਨਿਤ
ਗੋਨਿਆਣਾ (ਬਠਿੰਡਾ) : ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਬੀਬਾ ਪਰਮਪਾਲ ਕੌਰ ਮਲੂਕਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਜਦ ਅਕਲੀਆ, ਬਰਕੰਦੀ ਮਹਿਮਾ ਸਰਜਾ ਆਦਿ ਪਿੰਡਾਂ ਦੇ ਤਿੰਨ ਦਰਜਨ ਪਰਿਵਾਰ ਵੱਖ ਵੱਖ ਰਾਜਨੀਤਕ ਪਾਰਟੀਆਂ ਨੂੰ ਅਲਵਿਦਾ ਕਹਿ ਭਾਜਪਾ ਚ ਸ਼ਾਮਿਲ ਹੋ ਗਏ ।
ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ਦੇ ਸਮਰਥਨ ਚ ਅੱਗੇ ਆ ਰਹੇ ਹਨ ਅਤੇ
ਚੋਣ ਪ੍ਰਚਾਰ ਦੌਰਾਨ ਪਿੰਡਾਂ ਤੇ ਸ਼ਹਿਰਾਂ ਚ ਅਨੇਕਾਂ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ।
ਬੀਬਾ ਪਰਮਪਾਲ ਦੇ ਹੱਕ ਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਦੇਸ਼ ਚ ਇੱਕ ਵਾਰ ਫੇਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੇ ਹਰ ਵਰਗ ਲਈ ਲੋਕ ਭਲਾਈ ਦੀਆਂ ਕਈ ਨਵੀਆਂ ਸਕੀਮਾਂ ਵੀ ਬਣਾਈਆਂ ਜਾਣਗੀਆਂ । ਪੰਜਾਬ ਤੇ ਦੇਸ਼ ਦੇ ਸੁਨਿਹਰੀ ਭਵਿੱਖ ਲਈ ਬੀਬਾ ਪਰਮਪਾਲ ਨੂੰ ਲੋਕ ਸਭਾ ਚ ਭੇਜਣ ਚ ਆਪਣਾ ਯੋਗਦਾਨ ਪਾਓ ।
ਭਾਜਪਾ ਚ ਸ਼ਾਮਿਲ ਹੋਣ ਵਾਲੇ ਕਿਰਨਦੀਪ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਸਤਿਨਾਮ ਸਿੰਘ, ਗੋਰਾ ਸਿੰਘ, ਤਾਰੂ ਸਿੰਘ, ਆਤਮਾ ਸਿੰਘ, ਦਰਬਾਰਾ ਸਿੰਘ, ਬਲਜਿੰਦਰ ਸਿੰਘ,ਬਲਜੀਤ ਸਿੰਘ, ਗੁਰਪਰੀਤ ਸਿੰਘ, ਬੂਟਾ ਸਿੰਘ, ਇੰਦਰਜੀਤ ਸਿੰਘ, ਸੁਖਮਨ ਸਿੰਘ, ਜਸਪਾਲ ਸਿੰਘ,ਰਾਜ ਕੁਮਾਰ, ਜਗਮੀਤ ਸਿੰਘ, ਦੀਪਕ, ਗੁਲਸ਼ਨ ਸਿੰਘ,ਗੁਰਸੇਵਕ ਗੁਰੂ ਆਦਿ ਨੂੰ ਸਰੂਪ ਸਿੰਗਲਾ ਗੁਰਪ੍ਰੀਤ ਮਲੂਕਾ ਅਤੇ ਬਲਦੇਵ ਆਕਲੀਆ ਨੇ ਸਨਮਾਨਿਤ ਕੀਤਾ।
ਫੋਟੋ ਕੈਪਸ਼ਨ: ਭਾਜਪਾ ਵਿੱਚ ਸ਼ਾਮਲ ਹੋਏ ਪਰਿਵਾਰ