ਪੰਜਾਬ ਦਾ ਯਸ਼: ਦਿਵਿਆਂਗ ਯਸ਼ਵੀਰ ਗੋਇਲ ਦੂਸਰੇ ਰਾਸ਼ਟਰੀ ਐਵਾਰਡ ਲਈ ਚੁਣਿਆ ਗਿਆ
ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਅਤੇ ਮਾਤਾ ਨੀਤੂ ਗੋਇਲ ਦਾ ਆਖਣਾ ਹੈ ਕਿ ਉਨਾਂ ਦਾ ਪੁੱਤਰ ਭਾਵੇਂ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਪਰ ਉਸ ਦੁਆਰਾ ਕੀਤੀਆਂ ਪ੍ਰਾਪਤੀਆਂ ‘ਤੇ ਉਨਾਂ ਨੂੰ ਮਾਣ ਹੈ
ਬਠਿੰਡਾ punjab
ਬਠਿੰਡੇ ਸ਼ਹਿਰ ਦਾ ਇਕ ਦਿਵਿਆਂਗ ਯੁਵਾ, ਯਸ਼ਵੀਰ ਗੋਇਲ ਭਾਰਤ ਸਰਕਾਰ ਵਲੋਂ ਕੌਮੀ ਯੁਵਾ ਐਵਾਰਡ ਲਈ ਉਸ ਦੀਆਂ ਵੱਖਰੇ ਵੱਖਰੇ ਖੇਤਰਾਂ ਵਿਚ ਕੀਤੀਆਂ ਵੱਡਮੁੱਲੀਆਂ ਕਾਰਗੁਜ਼ਾਰੀਆਂ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਨ 2019 ਵਿਚ ਯਸ਼ਵੀਰ ਗੋਇਲ ਨੂੰ ਰੋਲ ਮਾਡਲ ਕੈਟਾਗਿਰੀ ਵਿਚ ਕੌਮੀ ਪੁਰਸਕਾਰ ਦਿੱਤਾ ਸੀ। ਯਸ਼ਵੀਰ ਗੋਇਲ ਨੇ ਵਿੱਦਿਆ ਦੇ ਖ਼ੇਤਰ,ਖੇਡਾਂ , ਸੂਚਨਾ ਤਕਨਾਲੋਜੀ, ਮਿਸ਼ਨ ਫ਼ਤਿਹ, ਫ਼ੋਟੋਗ੍ਰਾਫ਼ੀ, ਭਾਸ਼ਣ ਮੁਕਾਬਲਿਆਂ, ਲੇਖ ਲਿਖਣੀ ਅਤੇ ਹੋਰ ਖ਼ੇਤਰਾਂ ਵਿਚ ਅੰਤਰਰਾਸ਼ਟਰੀ ਪੱਧਰ, ਰਾਸ਼ਟਰੀ ਪੱਧਰ, ਸੂਬਾ ਪੱਧਰ ਅਤੇ ਜ਼ਿਲਾ ਪੱਧਰ ’ਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਹਾਸਲ ਕੀਤੇ ਹਨ। ਯਸ਼ਵੀਰ ਗੋਇਲ, ਸ਼ਾਇਦ ਸਾਰੇ ਦੇਸ਼ ਦਾ ਇਕੋ ਇਕ ਅਜਿਹਾ ਸੁਵਕ ਹੈ ਜਿਸ ਨੇ ਚਾਰ ਸਾਲਾ ਦੇ ਸਮੇਂ ਦੌਰਾਨ ਚਾਰ ਮਹੱਤਵਪੂਰਨ ਐਵਾਰਡ ਹਾਸਲ ਕੀਤੇ ਹਨ।
ਸੰਨ 2018 ਵਿਚ ਉਸ ਨੂੰ ਪੰਜਾਬ ਸਰਕਾਰ ਨੇ ਉਸ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਕਰਕੇ ਸਟੇਟ ਐਵਾਰਡ ਨਾਲ ਨਿਵਾਜਿਆ ਸੀ। ਇਸੇ ਤਰਾਂ ਹੀ ਪੰਜਾਬ ਸਰਕਾਰ ਨੇ ਉਸ ਨੂੰ ਸੰਨ 2018 ਵਿਚ ਸਟੇਟ ਡਿਸਏਬੀਲਿਟੀ ਐਵਾਰਡ ਨਾਲ ਨਿਵਾਜਿਆ।
ਇਸ ਤੋਂ ਬਾਅਦ ਸੰਨ 2019 ਵਿਚ ਭਾਰਤ ਸਰਕਾਰ ਨੇ ਉਸ ਨੂੰ ਕੌਮੀ ਪੁਰਸਕਾਰ ਨਾਲ
ਨਿਵਾਜਿਆ। ਹੁਣ ਯਸ਼ਵੀਰ ਗੋਇਲ ਸੰਨ 2018- 2019 ਦੇ ਸਾਲ ਲਈ ਦੇ ਰਾਸ਼ਟਰੀ ਐਵਾਰਡ ਲਈ
ਚੁਣਿਆ ਗਿਆ ਹੈ। ਯਸ਼ਵੀਰ ਨੂੰ ਭਾਰਤ ਸਰਕਾਰ ਨੂੰ ਇਕ ਮੈਡਲ, ਇਕ ਪ੍ਰਮਾਣ ਪੱਤਰ ਅਤੇ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇਵੇਗੀ।
ਯਸ਼ਵੀਰ ਗੋਇਲ, ਪੰਜਾਬ ਦਾ ਇਕੋ ਇਕ ਅਜਿਹਾ ਯੁਵਕ ਹੈ, ਜੋ ਕਿ ਰਾਸ਼ਟਰੀ ਯੁਵਾ ਐਵਾਰਡ ਲਈ
ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ
ਬੋਲਣ ਤੇ ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਸ ਦੀਆਂ ਕੀਤੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਰਾਸ਼ਟਰੀ ਐਵਾਰਡ ਨਾਲ ਵਿਗਿਆਨ ਭਵਨ, ਦਿੱਲੀ ‘ਚ ਸਨਮਾਨਿਤ ਕੀਤਾ ਗਿਆ ਸੀ।
ਰਾਸ਼ਟਰੀ ਐਵਾਰਡ ਨੂੰ ਹਾਸਲ ਕਰਨ ਨਾਲ ਯਸ਼ਵੀਰ ਨੇ ਇਕ ਵੱਡੀ ਉਪਲੱਬਧੀ ਹਾਸਲ ਕਰ ਭਾਰਤ ਦਾ
ਨਾਮ ਰੌਸ਼ਨ ਕੀਤਾ ਹੈ ਅਤੇ ਵਿਸ਼ੇਸ਼ ਬੱਚਿਆਂ ਦਾ ਰਾਹ ਦਸੇਰਾ ਬਣ ਗਿਆ ਹੈ। ਕੋਰੋਨਾ ਕਾਲ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਯਸ਼ਵੀਰ ਨੇ ਲੋਕਾਂ ਨੂੰ
ਕੋਰੋਨਾ ਤੋਂ ਬਚਣ ਲਈ ਸਿੱਖਿਅਤ ਕਰਨ ਲਈ ਘਰ ਘਰ ਜਾ ਕੇ ਪੈਂਫ਼ਲੈਂਟ ਵੰਡੇ, ਮਾਸਕ ਵੰਡੇ, ਸੈਨੇਟਾਈਜ਼ਰ ਵੰਡੇ ਅਤੇ ਆਪਣੇ ਵਿੱਤ ਦੇ ਮੁਤਾਬਕ ਲੋੜਵੰਦਾਂ ਲਈ ਮੁਫ਼ਤ ਰਾਸ਼ਨ ਦਾ ਇੰਤਜ਼ਾਮ ਵੀ ਕੀਤਾ। ਉਸ ਨੇ ਇਕ ਕਵਿਤਾ ਪੰਜਾਬੀ ਵਿਚ ਲਿਖ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ
ਪ੍ਰੇਰਿਆ। ਇਸ ਤੋਂ ਵੱਖਰਾ ਉਸ ਨੇ ਕੋਰੋਨਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਬਣਾਏ ਅਤੇ ਭਾਰਤ ਸਰਕਾਰ ਦੇ ਕੋਰੋਨਾ ਪ੍ਰਤੀ ਚਲਾਏ ਗਏ ਸਿਖਲਾਈ ਕੋਰਸ ਵੀ ਕੀਤੇ। ਕੁਇਜ਼ ਪ੍ਰੋਗਰਾਮ ਵਿਚ ਵੀ ਹਿੱਸਾ ਲਿਆ। ਉਸ ਨੂੰ ਪੰਜਾਬ ਸਰਕਾਰ ਨੇ ਡਾਇਮੰਡ ਮੈਡੀਕਲ ਸਰਟੀਫ਼ਿਕੇਟ ਅਤੇ ਗੋਲਡ ਮੈਡਲ ਸਰਟੀਫ਼ਿਕੇਟ ਸਰਟੀਫ਼ਿਕੇਟ ਨਾਲ ਉਸ ਦੀਆਂ ਅਹਿਮ ਪ੍ਰਾਪਤੀਆਂ ਕਰਕੇ ਨਿਵਾਜਿਆ ਹੈ।
ਯਸ਼ਵੀਰ ਗੋਇਲ ਪੰਜਾਬ ਦਾ ਅੱਜ ਤਕ ਦਾ ਇਕੋ ਇਕ ਨੌਜਵਾਨ ਹੈ ਜਿਸ ਨੇ ਕੌਮੀ ਸੂਚਨਾ ਤਕਨਾਲੋਜੀ ਚੈਂਪੀਅਨਸ਼ਿਪ 2017 ਵਿਚ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ ਓਵਰਆਲ ਟ੍ਰਾਫ਼ੀ ਜਿੱਤੀ। ਇਸ ਉਪਲੱਬਧੀ ਕਰਕੇ ਯਸ਼ਵੀਰ ਨੇ ਵੀਅਤਨਾਮ ਦੇਸ਼ ਵਿਖੇ ਗਲੋਬਲ ਸੂਚਨਾ ਤਕਨਾਲੋਜੀ ਚੈਂਪੀਅਨਸ਼ਿਪ 2017 ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਅਚੀਵਮੈਂਟ ਐਵਾਰਡ ਹਾਸਲ
ਕੀਤਾ। ਆਨਲਾਈਨ ਨਿਊਜ਼ ਵੈਬਸਾਈਟ namastaayindia.com ਨਾਲ ਗੱਲ ਕਰਦੇ
ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਅਤੇ ਮਾਤਾ ਨੀਤੂ ਗੋਇਲ ਦਾ
ਆਖਣਾ ਹੈ ਕਿ ਉਨਾਂ ਦਾ ਪੁੱਤਰ ਭਾਵੇਂ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਪਰ ਉਸ ਦੁਆਰਾ
ਕੀਤੀਆਂ ਪ੍ਰਾਪਤੀਆਂ ‘ਤੇ ਉਨਾਂ ਨੂੰ ਮਾਣ ਹੈ। ਹਰ ਖੇਤਰ ਸਾਧਾਰਣ ਵਿੱਦਿਆ, ਸੂਚਨਾ
ਤਕਨਾਲੋਜੀ, ਫ਼ੋਟੋਗ੍ਰਾਫ਼ੀ, ਲੇਖਣ, ਖੇਡਾਂ (ਸ਼ਤਰੰਜ਼ ਤੇ ਬੈਡਮਿੰਟਨ) ਤੇ ਡਾਕ ਟਿਕਟਾਂ
ਇਕੱਠੀਆਂ ਕਰਨ ਵਿਚ ਔਕੜਾਂ ਦੇ ਬਾਵਜੂਦ ਉਸ ਨੇ ਮਿਹਨਤ ਨਾਲ ਸਾਰਾ ਬੁਲੰਦੀਆਂ ਨੂੰ ਛੂਇਆ
ਹੈ ਅਤੇ ਇਸ ਮਿਹਨਤ ਸਦਕਾ ਹੀ ਅੱਜ ਉਸ ਨੂੰ ਇਹ ਐਵਾਰਡ ਹਾਸਲ ਹੋਇਆ ਹੈ। ਉਸ ਨੇ ਇਸ ਨਾਲ
ਪੰਜਾਬ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਹੀ ਨਾਮ ਰੌਸ਼ਨ ਕਰ ਦਿੱਤਾ ਹੈ। ਉਨਾਂ ਉਮੀਦ
ਜਤਾਈ ਹੈ ਕਿ ਯਸ਼ਵੀਰ ਗੋਇਲ ਇਸੇ ਤਰਾਂ ਲਗਾਤਾਰ ਪਸੀਨਾ ਵਹਾ ਕੇ ਪਹਿਲਾਂ ਦੀ ਤਰਾਂ
ਮਿਹਨਤ ਕਰਦਾ ਰਹੇਗਾ ਅਤੇ ਹੋਰ ਜ਼ਿਆਦਾ ਉਭਰੇਗਾ। ਉਨਾਂ ਕਿਹਾ ਕਿ ਅਜਿਹੇ ਵਿਸ਼ੇਸ਼ ਬੱਚਿਆਂ
ਦੀ ਜੇਕਰ ਹਰ ਜਗਾ ਮਦਦ ਕੀਤੀ ਜਾਵੇ ਤਾਂ ਉਹ ਆਪਣੇ ਪੈਰਾਂ ‘ਤੇ ਖੜੇ ਹੋ ਸਕਦੇ ਹਨ ਅਤੇ ਉਹ ਵੀ ਸਾਧਾਰਨ ਵਿਅਕਤੀਆਂ ਵਾਂਗ ਜੀਵਣ ਬਤੀਤ ਕਰ ਸਕਦੇ ਹਨ। ਉਨਾਂ ਅਨੁਸਾਰ ਯਸ਼ਵੀਰ ਵੀ ਚਾਹੁੰਦਾ ਹੈ ਕਿ ਉਹ ਵਿਸ਼ੇਸ ਬੱਚਿਆਂ ਦੀ ਮਦਦ ਕਰਕੇ ਉਨਾਂ ਲਈ ਕੁੱਝ ਨਾ ਕੁੱਝ ਕਰੇ।
ਯਸ਼ਵੀਰ ਨੂੰ ਇਹ ਐਵਾਰਡ ਮਿਲਣ ਨਾਲ ਬਹੁਤ ਜ਼ਿਆਦਾ ਬਲ ਮਿਲਿਆ ਹੈ।
ਯਸ਼ਵੀਰ ਗੋਇਲ ਦੀਆਂ ਪ੍ਰਾਪਤੀਆਂ
ਯਸ਼ਵੀਰ ਗੋਇਲ ਨੂੰ ਲੋਕਸਭਾ ਚੋਣਾਂ ਦੌਰਾਨ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਨੇ ਆਪਣਾ
ਆਈਕਨ ਚੁਣਿਆ ਸੀ, ਜਿਸ ਦੌਰਾਨ ਉਸ ਦੁਆਰਾ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ
ਗਿਆ। ਸਾਧਾਰਨ ਵਿੱਦਿਆ ਦੇ ਖੇਤਰ ਵਿਚ ਉਸ ਨੇ ਸੋਨੇ ਦੋ ਤਮਗੇ, ਸੂਚਨਾ ਤਕਨਾਲੋਜੀ ਦੇ
ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਅਚੀਵਮੈਂਟ ਐਵਾਰਡ, ਰਾਸ਼ਟਰੀ ਪੱਧਰ ‘ਤੇ ਸੋਨੇ ਦਾ
ਤਮਗਾ ਅਤੇ ਓਵਰਆਲ ਟਰਾਫ਼ੀ ਵੀ ਹਾਸਲ ਕੀਤੀ। ਇਸ ਦੇ ਇਲਾਵਾ ਉਸ ਨੇ ਖੇਡਾਂ ਦੇ ਖੇਤਰ
ਵਿਚ ਸ਼ਤਰੰਜ਼ ਅਤੇ ਬੈਡਮਿੰਟਨ ਖੇਡ ਵਿਚ ਸੂਬਾ ਪੱਧਰ ‘ਤੇ ਕਈ ਸੋਨੇ ਦੇ ਤਮਗੇ, ਚਾਂਦੀ
ਅਤੇ ਕਾਂਸੇ ਦੇ ਤਮਗੇ ਹਾਸਲ ਕੀਤੇ। ਇਥੇ ਹੀ ਬੱਸ ਨਹੀਂ ਯਸ਼ਵੀਰ ਨੇ ਫ਼ੋਟੋ ਗ੍ਰਾਫ਼ੀ ਦੇ
ਖੇਤਰ ਵਿਚ ਵੀ ਸੋਨੇ ਦਾ ਤਮਗਾ ਹਾਸਲ ਕੀਤਾ।
ਬਾਕਸ
ਯਸ਼ਵੀਰ ਨੂੰ ਦੋ ਵਾਰ ਸਟੇਟ ਐਵਾਰਡ ਨਾਲ ਵੀ ਨਿਵਾਜਿਆ ਗਿਆ
ਇਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ 15 ਅਗਸਤ 2018 ਵਿਚ ਮੁੱਖ ਮੰਤਰੀ
ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਯਸ਼ਵੀਰ ਨੂੰ ਸਟੇਟ ਐਵਾਰਡ ਦਿੱਤਾ, ਜਦੋਂਕਿ ਸਟੇਟ
ਡਿਸਐਬਿਲਟੀ ਐਵਾਰਡ ਨਾਲ ਵੀ ਉਸ ਨੂੰ ਨਿਵਾਜਿਆ ਗਿਆ। ਕਈ ਦਰਜ਼ਨ ਸਰਕਾਰੀ ਅਤੇ ਗੈਰ
ਸੰਸਥਾਵਾਂ ਨੇ ਵੀ ਯਸ਼ਵੀਰ ਗੋਇਲ ਨੂੰ ਵੱਖਰੇ ਵੱਖਰੇ ਇਨਾਮਾਂ ਨਾਲ ਉਸ ਦੀਆਂ ਪ੍ਰਾਪਤੀਆਂ
ਲਈ ਸਨਮਾਨਿਤ ਕੀਤਾ। ਇਸ ਦੇ ਇਲਾਵਾ ਉਸ ਦੇ ਸ਼ੌਂਕਾਂ ਵਿਚ ਸਿੱਕੇ, ਮੋਹਰਾਂ ਇਕੱਠੇ ਕਰਨਾ
ਵੀ ਹੈ।