Newsportal

ਇਥਨੌਲ ਵਿਸ਼ੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਏ ਵੈਬੀਨਾਰ ’ਚ ਬੀਸੀਐਲ ਇੰਡਸਟਰੀ ਲਿਮਟਿਡ ਨੇ ਵੀ ਕੀਤੀ ਸਮੂਲੀਅਤ।

ਦੇਸ਼ ਅੰਦਰ ਬੀਸੀਐੱਲ ਇੰਡਸਟਰੀ ਵੀ ਗਰੇਨ ਅਧਾਰਤ ਇਥਨੌਲ ਦੀ ਵੱਡੀ ਮਾਤਰਾ ’ਚ ਕਰਦਾ ਹੈ ਪੈਦਾਵਾਰ।

0 77

ਬਠਿੰਡਾ
ਵਿਸ਼ਵ ਵਾਤਾਵਰਣ ਦਿਵਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਥਨੌਲ ਵਿਸ਼ੇ ’ਤੇ ਹੋਏ ਵਿਸ਼ੇਸ਼ ਵੈਬੀਨਾਰ ’ਚ ਬੀਸੀਐਲ ਇੰਡਸਟਰੀ ਲਿਮਟਿਡ ਨੇ ਵੀ ਸਮੂਲੀਅਤ ਕੀਤੀ। ਇਸ ਵੈਬੀਨਾਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੇਸ਼ ਦੀਆਂ ਕੁਝ ਚੋਣਵੀਆਂ ਥਾਵਾਂ ਤੋਂ ਸਬੰਧਤ ਕਾਰੋਬਾਰੀ ਅਤੇ ਕਿਸਾਨ ਜੁੜੇ। ਵੱਡੀ ਮਾਤਰਾ ’ਚ ਗਰੇਨ ਅਧਾਰਤ ਇਥਨੌਲ ਤਿਆਰ ਕਰਨ ਕਾਰਨ ਬੀਸੀਐੱਲ ਇੰਡਸਟਰੀ ਲਿਮਟਿਡ ਵੀ ਇਸ ਵੈਬੀਨਾਰ ਦਾ ਹਿੱਸਾ ਬਣਿਆ। ਬੀਸੀਐੱਲ ਦੀ ਤਰਫੋਂ ਐੱਮਡੀ ਰਾਜਿੰਦਰ ਮਿੱਤਲ, ਜੁਆਇੰਟ ਐੱਮਡੀ ਕੁਸ਼ਲ ਮਿੱਤਲ ਤੋਂ ਇਲਾਵਾ ਡਿਸਟਿਲਰੀ ਯੂਨਿਟ ਦੇ ਉੱਚ ਅਧਿਕਾਰੀਆਂ ਅਤੇ ਕੁਝ ਅਗਾਂਵ ਵਧੂ ਕਿਸਾਨਾਂ ਨੇ ਸਮੂਲਿਅਤ ਕੀਤੀ।
ਵੈਬੀਨਾਰ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ 2025 ਤੱਕ ਪੈਟਰੋਲ ’ਚ 20 ਫੀਸ਼ਦੀ ਤੱਕ ਇਥਨੌਲ ਮਿਲਾਉਣ ਦਾ ਟਿੱਚਾ ਪੂਰਾ ਕਰ ਲਿਆ ਜਾਵੇਗਾ ਜਦੋਂ ਕਿ ਪਹਿਲਾਂ ਇਸ ਪ੍ਰੋਜੈਕਟ ਲਈ 2030 ਦਾ ਸਮਾਂ ਨਿਧਾਰਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕੇ ਹੁਣ ਦੇਸ਼ ਵੱਲੋਂ ਇਸ ਨਵੀਂ ਇਥਨੌਲ ਨੀਤੀ ਤਹਿਤ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਥੇ ਪਹਿਲਾਂ ਇਥਨੌਲ ਬਾਰੇ ਦੇਸ਼ ਦੇ ਅੰਦਰ ਬਹੁਤ ਘੱਟ ਲੋਕ ਜਾਣਦੇ ਸਨ, ਪਰ ਹੁਣ  8.30 ਫੀਸ਼ਦੀ ਤੱਕ ਇਥਨੌਲ ਨੂੰ ਮਿਲਾਇਆ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਮਾਤਰਾ 20 ਫੀਸਦੀ ਤੱਕ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੈਟਰੋਲੀਅਮ ਕੰਪਨੀਆਂ ਵੱਲੋਂ 21,000 ਕਰੋੜ ਰੁਪਏ ਦਾ ਇਥਨੌਲ ਖਰੀਦੀਆਂ ਗਿਆ ਜਿਸ ਦਾ ਲਾਭ ਦੇਸ਼ ਦੇ ਵੱਡੇ ਹਿੱਸੇ ਦੇ ਕਿਸਾਨਾਂ ਨੂੰ ਹੋਇਆ।  ਉਧਰ ਦੂਜੇ ਪਾਸੇ ਇਸ ਵੈਬੀਨਾਰ ਦਾ ਹਿੱਸਾ ਰਹੇ ਬੀਸੀਐੱਲ ਦੇ ਐੱਮ ਡੀ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਇਥਨੌਲ ਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਵੀ ਇਸ ਖੇਤਰ ’ਚ ਅਹਿਮ ਕਦਮ ਉਠਾਏ ਜਾ ਰਹੇ ਹਨ।

ਕੈਪਸ਼ਨ: ਇਥਨੌਲ ਵਿਸ਼ੇ ’ਤੇ ਹੋਏ ਵੈਬੀਨਾਰ ’ਚ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨੂੰ ਸੁਣ ਰਹੇ ਐੱਮਡੀ ਰਾਜਿੰਦਰ ਮਿੱਤਲ ਅਤੇ ਹੋਰ ਅਧਿਕਾਰੀ।

Leave A Reply

Your email address will not be published.